ਕੀ ਕਾਰਨ ਹੈ ਕਿ 13 ਅਪ੍ਰੈਲ 1919 ਤੋਂ ਪਹਿਲਾਂ ਫੈਲੀ ਹੋਈ ਹਿੰਸਾ ਅਤੇ ਮਨਾਹੀ ਦੇ ਸਖਤ ਹੁਕਮਾਂ ਦੇ ਦਰਮਿਆਨ ਜਲ੍ਹਿਆਂ ਵਾਲੇ ਬਾਗ ਵਿੱਚ ਇਕੱਠ ਕਰਨ ਬਾਰੇ ਹੰਸ ਰਾਜ ਜਾਂ ਹੋਰਾਂ ਦੇ ਰੋਲ ਅਤੇ ਕਤਲੇਆਮ ਤੋਂ ਬਾਅਦ ਉਹਨਾਂ ਦਾ ਕੀ ਕਿਰਦਾਰ ਰਿਹਾ, ਬਾਰੇ ਚਰਚਾ ਕਿਉਂ ਨਹੀਂ ਹੁੰਦੀ?
ਇਤਿਹਾਸ ਨਾਲ ਸਬੰਧਤ ਇਸ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਹੰਸ ਰਾਜ ਇੱਕ ਬ੍ਰਿਟਿਸ਼ ਮੁਖਬਰ ਸੀ। ਪਰ ਸ਼ਾਇਦ ਅਸਲੀਅਤ ਅੱਜ ਦੇ ਦਿਨਾਂ ਵਰਗੀ ਸੀ ਜਦੋਂ ਸਰਕਾਰ ਨਾਲ ਲੜਨ ਦਾ ਦਾਅਵਾ ਕਰਨ ਵਾਲੇ ਕਈ ਬੰਦੇ ਈਡੀ ਦੇ ਨੋਟਿਸ ਮਿਲਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਿਲ ਹੋ ਜਾਂਦੇ ਹਨ।
ਆਰੀਆ ਸਮਾਜੀਆਂ ਦੀ ਰਣਨੀਤੀ ਆਮ ਤੌਰ ‘ਤੇ ਦੂਜੇ ਲੋਕਾਂ ਨੂੰ ਭੜਕਾਉਣ ‘ਤੇ ਅਧਾਰਤ ਸੀ ਅਤੇ ਜਦੋਂ ਉਹ ਫੜੇ ਜਾਂਦੇ ਸਨ ਤਾਂ ਉਹ ਮੁਆਫੀ ਮੰਗਦੇ ਸਨ।
ਲਾਲਾ ਲਾਜਪਤ ਰਾਏ ਨੇ ਮੁਆਫੀ ਮੰਗੀ ਜਦੋਂ ਕਿ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਨੇ 38 ਸਾਲ ਜਲਾਵਤਨੀ ਕੱਟੀ। ਇਸੇ ਤਰ੍ਹਾਂ ਗ਼ਦਰ ਲਹਿਰ ਵਿੱਚ ਸੈਂਕੜੇ ਲੋਕ ਸ਼ਹੀਦ ਹੋਏ ਜਦੋਂ ਕਿ ਆਗੂ ਲਾਲਾ ਹਰਦਿਆਲ ਨੇ ਮੁਆਫ਼ੀ ਮੰਗੀ ਅਤੇ ਲੰਡਨ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ।
ਇੱਕ ਵਾਰ ਪੰਜਾਬ ਦੀ ਵੰਡ ਦੇ ਪਹਿਲੇ ਸਿਧਾਂਤਕਾਰ ਲਾਲਾ ਲਾਜਪਤ ਰਾਏ ਅਤੇ ਮਦਨ ਮੋਹਨ ਮੌਲਵੀਆ ਸਰ ਛੋਟੂ ਰਾਮ ਨੂੰ ਮਿਲੇ ਅਤੇ ਉਨ੍ਹਾਂ ਨੂੰ ਯੂਨੀਅਨਿਸਟ ਪਾਰਟੀ ਬਣਾਉਣ ਵਿੱਚ ਮੁਸਲਮਾਨਾਂ ਨਾਲ ਹੱਥ ਨਾ ਮਿਲਾਉਣ ਲਈ ਕਿਹਾ।
ਸਰ ਛੋਟੂ ਰਾਮ ਜੋ ਕਿ ਆਪ ਆਰੀਆ ਸਮਾਜੀ ਪਿਛੋਕੜ ਵਾਲੇ ਸਨ, ਨੇ ਕਿਹਾ ਕਿ ਤੁਹਾਡੇ ਲਾਹੌਰ ਵਾਲੇ ਆਰੀਆ ਸਮਾਜੀ ‘ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਤੁਸੀਂ ਅੰਗਰੇਜ਼ਾਂ ਦਾ ਸਾਥ ਦਿੰਦੇ ਹੋ ਅਤੇ ਮੁਸਲਮਾਨਾਂ ਦਾ ਵੀ ਪੱਖ ਲੈਂਦੇ ਹੋ ਪਰ ਉਨ੍ਹਾਂ ਦੀ ਨਿੰਦਾ ਵੀ ਕਰਦੇ ਰਹਿੰਦੇ ਹੋ ਤਾਂ ਤੁਹਾਡੇ ‘ਤੇ ਕੋਈ ਭਰੋਸਾ ਕਿਉਂ ਕਰੇ।
ਸਰ ਛੋਟੂ ਰਾਮ ਨੇ ਕਿਹਾ ਕਿ ਸਿੱਖ ਤੁਹਾਡਾ ਸਮਰਥਨ ਕਰ ਰਹੇ ਹਨ ਪਰ ਮੈਨੂੰ ਹੈਰਾਨੀ ਨਹੀਂ ਹੋਵੇਗੀ, ਜੇਕਰ ਉਹ ਤੁਹਾਡੇ ‘ਤੇ ਭਰੋਸਾ ਨਹੀਂ ਕਰਦੇ।
ਜਲਿਆਂਵਾਲਾ ਬਾਗ ਸਾਕੇ ਦੇ ਅਸਲ ਖਲਨਾਇਕਾਂ ਦਾ ਨਾਂ ਨਹੀਂ ਲਿਆ ਜਾਂਦਾ ਪਰ ਸਰਦਾਰ ਸੁੰਦਰ ਸਿੰਘ ਮਜੀਠੀਏ ਨੂੰ ਬਿਲਕੁਲ ਝੂਠ ਬੋਲ ਕੇ ਬਦਨਾਮ ਕੀਤਾ ਜਾਂਦਾ ਹੈ।
ਅਸਲ ਵਿੱਚ ਇਹ ਸਾਰਾ ਬਿਰਤਾਂਤ ਪਹਿਲਾਂ ਆਰੀਆ ਸਮਾਜੀਆਂ ਤੇ ਫਿਰ ਨੀਮ ਕਾਮਰੇਡਾਂ ਨੇ ਸਿਰਜਿਆ ਤੇ ਪਿਛਲੇ ਕੁਝ ਸਾਲਾਂ ਤੋਂ ਗੁਰਨਾਮ ਸਿੰਘ ਮੁਕਤਸਰ ਵਰਗੇ ਅੰਬੇਦਕਰੀ ਕਹਾਉਣ ਵਾਲਿਆਂ ਨੇ ਝੂਠੀਆਂ ਕਹਾਣੀਆਂ ਘੜ ਕੇ ਫੈਲਾਈਆਂ।
#Unpopular_Opinions
#Unpopular_Ideas
ਜਲ੍ਹਿਆਂਵਾਲਾ ਬਾਗ ਕਾਂਡ ਚੰਗੀ ਤਰ੍ਹਾਂ ਦਸਤਾਵੇਜ਼ੀ ਤੌਰ ‘ਤੇ ਦਰਜ ਹੈ ਕਿਉਂਕਿ ਹੰਟਰ ਕਮਿਸ਼ਨ ਦੀ ਜਾਂਚ ਆਪਣੇ ਨਤੀਜੇ ਪੇਸ਼ ਕਰਨ ਲਈ ਸਥਾਪਿਤ ਕੀਤੀ ਗਈ ਸੀ।
ਸੰਕਰਨ ਨਾਇਰ ਦੁਆਰਾ ਲਿਆਂਦੇ ਗਏ ਕੇਸ ਵਿੱਚ 1925 ਵਿੱਚ 122 ਗਵਾਹਾਂ ਨੂੰ ਲੰਡਨ ਬੁਲਾਇਆ ਗਿਆ ਅਤੇ ਅਦਾਲਤ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਗਈ।
ਉਸਦੇ ਬਾਅਦ ਜਨਰਲ ਡਾਇਰ ਤੋਂ ਰਿਟਾਇਰਮੈਂਟ ਫਾਇਦੇ ਖੋਹ ਲਏ ਗਏ ਸਨ ਅਤੇ ਬਦਨਾਮੀ ਵੀ ਹੋਈ। ਰੌਲਟ ਐਕਟ ਨੂੰ ਥੋੜ੍ਹੀ ਦੇਰ ਬਾਅਦ ਹੀ ਰੱਦ ਕਰ ਦਿੱਤਾ ਗਿਆ।
ਸਾਰੇ ਨਜ਼ਰਬੰਦਾਂ ਨੂੰ ਰਿਹਾਅ ਕੀਤਾ ਗਿਆ ਸੀ।
ਭਾਈ ਪਰਮਾਨੰਦ ਵਰਗੇ ਗ਼ਦਰ ਪਾਰਟੀ ਦੇ ਕੁਝ ਆਗੂ, ਜਿਨ੍ਹਾਂ ਨੂੰ ਅਸਲ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਨੂੰ ਬਾਅਦ ਵਿੱਚ ਮੁਆਫੀ ਮੰਗਣ ਕਾਰਨ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ, ਨੂੰ ਵੀ ਰਿਹਾਅ ਕਰ ਦਿੱਤਾ ਸੀ।
ਜੇ ਸਰਕਾਰੀ ਨਜ਼ਰੀਏ ਤੋਂ ਵੀ ਵੇਖਿਆ ਜਾਵੇ ਤਾਂ 13 ਅਪ੍ਰੈਲ 1919 ਤੋਂ ਕੁਝ ਦਿਨ ਪਹਿਲਾਂ ਦੇ ਹਾਲਾਤ ਅਤੇ ਜੂਨ 1984 ਦੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਤੋਂ ਪਹਿਲਾਂ ਪ੍ਰਸ਼ਾਸਨ ਦੇ ਸਾਹਮਣੇ ਉਕਸਾਹਟਾਂ ਵਿਚਾਲੇ ਫਰਕ ਸਾਫ ਨਜ਼ਰ ਆ ਜਾਵੇਗਾ। ਜੂਨ ’84 ਗਿਣ ਮਿਥ ਕੇ ਕੀਤਾ ਗਿਆ ਕਾਰਾ ਸੀ ਤੇ ਸਥਿਤੀ ਦੇ ਹੋਰ ਹੱਲ ਬਿਲਕੁਲ ਸੰਭਵ ਸਨ ਜਦਕਿ ਜਲਿਆਂਵਾਲਾ ਬਾਗ ਦਾ ਸਾਕਾ ਤੇਜ਼ੀ ਨਾਲ ਹੋ ਰਹੀਆਂ ਵੱਡੀਆਂ ਹਿੰਸਕ ਘਟਨਾਵਾਂ, ਜਿਨ੍ਹਾਂ ਨੇ ਇਕ ਵਾਰ ਤਾਂ ਸਰਕਾਰ ਕੰਧ ਨਾਲ ਲੈ ਦਿੱਤੀ ਸੀ, ਦਾ ਸਿਖਰ ਸੀ। ਜਿਹੜੀ ਵਿਚਾਰਧਾਰਾ ਦੇ ਲੋਕ ਅੰਮ੍ਰਿਤਸਰ ਵਿਚਲੀ ਹਿੰਸਾ ਦੇ ਮੁਖ ਸੂਤਰਧਾਰ ਸਨ (ਮਨਾਹੀ ਦੇ ਸਪਸ਼ਟ ਹੁਕਮਾਂ ਦੇ ਬਾਵਜੂਦ), ਉਨ੍ਹਾਂ ਦੇ ਵਾਰਸ 1984 ਵਿਚ ਫੌਜੀ ਕਾਰਵਾਈ ਲਈ ਮਾਹੌਲ ਬਣਾ ਰਹੇ ਸਨ ਤੇ ਬਾਅਦ ਵਿਚ ਉਨ੍ਹਾਂ ਇਸਨੂੰ ਸੇਲੀਬ੍ਰੇਟ ਵੀ ਕੀਤਾ।
ਭਾਰਤ ਸਰਕਾਰ ਨੇ ਸਾਕਾ ਨੀਲਾ ਤਾਰਾ ਦੇ ਸਬੰਧ ਵਿੱਚ ਕੋਈ ਦਸਤਾਵੇਜ਼ ਨਹੀਂ ਜਾਰੀ ਕੀਤੇ, ਸਿਵਾਏ ਇਕ ਵ੍ਹਾਈਟ ਪੇਪਰ ਦੇ। ਕੁਝ ਮਹੀਨਿਆਂ ਬਾਅਦ ਨਵੰਬਰ 1984 ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖ ਹੋਰ ਮਾਰ ਦਿੱਤੇ ਗਏ।
ਇਸੇ ਤਰ੍ਹਾਂ ਅਗਲੇ ਦਹਾਕੇ ਤੱਕ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਅਦਾਲਤੀ ਪ੍ਰਕਿਰਿਆ ਦੇ “ਨਿਬੇੜ” ਦਿੱਤਾ ਗਿਆ।
ਫੌਜੀ ਅਫਸਰਾਂ ਨੂੰ 1984 ਓਪਰੇਸ਼ਨ ਲਈ ਬਹਾਦਰੀ ਦੇ ਇਨਾਮ ਦਿੱਤੇ ਗਏ। 65 ਸਾਲਾਂ ਬਾਅਦ ਪੰਜਾਬ ਵਿੱਚ ਜੋ ਕੁਝ ਹੋਇਆ, ਉਹ ਜਲ੍ਹਿਆਂਵਾਲਾ ਬਾਗ ਨਾਲ ਨਾਲੋਂ ਕਿਤੇ ਵੱਡਾ ਸੀ।
#Unpopular_Opinions
#Unpopular_Ideas
#Unpopular_Facts