Breaking News

ਕ੍ਰਾਂਤੀ ਕੁਮਾਰ ਦਾ ਟਵੀਟ

“ਅਮਰਜੋਤ ਤਰਖਾਣਾਂ ਦੀ ਕੁੜੀ ਸੀ, ਉਸ ਨੇ ਚਮਾਰ ਚਮਕੀਲੇ ਨਾਲ ਵਿਆਹ ਕਰਾ ਲਿਆ ਤੇ ਇਸ ਅੰਤਰਜਾਤੀ ਵਿਆਹ ਕਰਕੇ ਜੱਟ ਸਿੱਖਾਂ ਦੇ ਮੁੰਡਿਆਂ ਨੇ ਚਮਕੀਲੇ ਦਾ ਕਤਲ ਕਰ ਦਿੱਤਾ।” – ਅੰਬੇਦਕਰਬਾਦੀ ਕ੍ਰਾਂਤੀ ਕੁਮਾਰ ਦਾ ਟਵੀਟ

“ਅਮਰਜੋਤ ਤਰਖਾਣਾਂ ਦੀ ਕੁੜੀ ਸੀ, ਉਸ ਨੇ ਚਮਾਰ ਚਮਕੀਲੇ ਨਾਲ ਵਿਆਹ ਕਰਾ ਲਿਆ ਤੇ ਇਸ ਅੰਤਰਜਾਤੀ ਵਿਆਹ ਕਰਕੇ ਜੱਟ ਸਿੱਖਾਂ ਦੇ ਮੁੰਡਿਆਂ ਨੇ ਚਮਕੀਲੇ ਦਾ ਕਤਲ ਕਰ ਦਿੱਤਾ।”

ਜਦੋਂ ਸੋਚ ਪੱਖਪਾਤੀ, ਜਾਤੀਵਾਦੀ ਤੇ ਫਿਰਕੂ ਹੋਵੇ ਤਾਂ ਤੱਥਾਂ ਦੀ ਐਸੀ ਤੈਸੀ ਫੇਰਦਿਆਂ ਸ਼ਰਮ ਕਾਹਦੀ। ਇਹੋ ਕੁਝ ਕ੍ਰਾਂਤੀ ਕੁਮਾਰ ਦੇ ਟਵੀਟ ਵਿੱਚ ਕੀਤਾ ਗਿਆ ਹੈ ਤੇ ਹੋਰ ਬਹੁਤ ਸਾਰੇ ਅੰਬੇਦਕਰੀ ਕਹਾਉਣ ਵਾਲੇ ਕਰ ਰਹੇ ਨੇ।

ਪਹਿਲਾਂ ਇਨ੍ਹਾਂ ਨੇ ਇਹ ਪ੍ਰਚਾਰ ਕੀਤਾ ਕਿ ਅਮਰਜੋਤ ਜੱਟਾਂ ਦੀ ਕੁੜੀ ਸੀ। ਉਹ ਗੱਲ ਤਾਂ ਝੂਠੀ ਸਿੱਧ ਹੋ ਗਈ ਪਰ ਹਾਲੇ ਵੀ ਇਹ ਦਾਅਵਾ ਪੱਕੇ ਤੌਰ ‘ਤੇ ਕੀਤਾ ਜਾ ਰਿਹਾ ਕਿ ਚਮਕੀਲੇ ਦਾ ਕਤਲ ਜਾਤੀਵਾਦੀ ਕਾਰਣਾਂ ਕਰਕੇ ਤੇ ਉਸਤੋਂ ਵੀ ਅੱਗੇ ਅੰਤਰਜਾਤੀ ਵਿਆਹ ਕਰਕੇ ਹੋਇਆ।

ਮਤਲਬ ਇਨ੍ਹਾਂ ਮੁਤਾਬਕ ਪਹਿਲਾਂ ਸਿਰਫ ਚਮਕੀਲੇ ਦੀ ਜਾਤ ਹੀ ਉਸਦੇ ਕਤਲ ਦਾ ਕਾਰਨ ਸੀ ਪਰ ਹੁਣ ਅੰਤਰਜਾਤੀ ਵਿਆਹ ਹੀ ਇਸ ਦਾ ਪੱਕਾ ਕਾਰਨ ਬਣ ਗਿਆ ਹੈ।
ਇਨ੍ਹਾਂ ਦਾ ਨਿਸ਼ਾਨਾ ਸਿੱਖ ਤੇ ਖਾਸ ਕਰਕੇ ਜੱਟ ਸਿੱਖ ਨੇ ਤੇ ਕਿਸੇ ਵੀ ਬਹਾਨੇ ਉਨ੍ਹਾਂ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ। ਇਹੋ ਕੁਝ ਹਿੰਦੂਤਵੀ ਕਰਦੇ ਨੇ।

ਅਸੀਂ ਪਹਿਲਾਂ ਵੀ ਲਿਖਿਆ ਸੀ ਕਿ ਚਮਕੀਲਾ ਕਿਸੇ ਨੂੰ ਚੰਗਾ ਲੱਗ ਸਕਦਾ ਹੈ ਤੇ ਕਿਸੇ ਨੂੰ ਮਾੜਾ। ਜੋ ਕੁਝ ਉਹ ਗਾ ਰਿਹਾ ਸੀ ਉਸ ਨੂੰ ਬਹੁਤ ਮਾੜਾ ਸਮਝਦਿਆਂ ਵੀ ਉਸ ਦੇ ਕਤਲ ਦੀ ਆਲੋਚਨਾ ਹੋ ਸਕਦੀ ਹੈ। ਪਰ ਉਸਦੇ ਕਤਲ ਦਾ ਕਾਰਨ ਜਾਤ ਬਿਲਕੁਲ ਨਹੀਂ ਸੀ। ਉਸ ਦੇ ਕਤਲ ਵੇਲੇ ਵੀ ਪੰਜਾਬ ਦੇ ਬਹੁਤੇ ਪ੍ਰਸਿੱਧ ਗਾਇਕ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੀ ਸਨ ਤੇ ਉਨ੍ਹਾਂ ਦੇ ਅਖਾੜੇ ਲਵਾ ਕੇ ਉਨ੍ਹਾਂ ਨੂੰ ਪੈਸੇ ਦੇਣ ਵਾਲੇ ਪੇਂਡੂ ਜੱਟ।

ਬਾਕੀ ਪੰਜਾਬੋਂ ਬਾਹਰ ਰਹਿਣ ਵਾਲੇ ਅਸਲੀ-ਨਕਲੀ ਅੰਬੇਦਕਰੀਆਂ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ‘ਚ ਕਦੇ ਵੀ ਅਣਗਿਣਤ ਜੱਟ ਗਾਇਕ ਨਹੀਂ ਰਹੇ। ਜੱਟਾਂ ਦੇ ਘਰਾਂ ਚ ਤਾਂ ਮੁੰਡੇ ਕੁੜੀਆਂ ਨੂੰ ਗਾਇਕੀ ਤੋਂ ਪਾਸੇ ਮੋੜਿਆ ਜਾਂਦਾ ਹੋਵੇ। ਪਿਛਲੇ ਕੁਝ ਸਮੇਂ ਚ ਹੀ ਇਨ੍ਹਾਂ ਦੀ ਗਿਣਤੀ ਕੁਝ ਵਧੀ ਹੈ।

ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਚਮਕੀਲਾ ਆਪਣੇ ਵੇਲੇ ਦਾ ਪ੍ਰਸਿੱਧ ਅਤੇ ਵਿਵਾਦਤ ਗਾਇਕ ਸੀ, ਉਹ ਕਦੇ ਵੀ ਸੁਪਰ ਸਟਾਰ ਨਹੀਂ ਬਣਿਆ।

ਬਹੁਤੇ ਪ੍ਰਸਿੱਧ ਗਾਇਕ ਅਖੌਤੀ ਨੀਵੀਆਂ ਜਾਤਾਂ ‘ਚੋਂ ਆਏ ਨੇ ਤੇ ਪੰਜਾਬ ਵਿੱਚ ਗਾਇਕਾਂ ਦੀ ਜਾਤ ਕਦੇ ਵੀ ਮਸਲਾਂ ਨਹੀਂ ਰਹੀ। ਗਾਇਕੀ ਦੇ ਚੰਗੇ ਗੁਣਾਂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਚੰਗਾ ਪਿਆਰ ਵੀ ਦਿੱਤਾ ਹੈ, ਪੈਸਾ ਵੀ ਦਿੱਤਾ ਹੈ ਤੇ ਉਹ ਇਹਨਾਂ ‘ਤੇ ਮਾਣ ਵੀ ਮਹਿਸੂਸ ਕਰਦੇ ਨੇ।

ਪੰਜਾਬ ‘ਚ ਸੱਦ ਕੇ ਰੁਪਈਆਂ ‘ਚ ਰਕਮ ਦੇਣ ਵਾਲੇ ਤੇ ਬਾਹਰ ਸੱਦ ਕੇ ਡਾਲਰ-ਪਾਉਂਡ ਦੇਣ ਵਾਲਿਆਂ ਵਿੱਚ ਵੀ ਸ਼ਾਇਦ ਜੱਟਾਂ ਦੀ ਬਹੁਗਿਣਤੀ ਹੋਵੇ।

ਇਹ ਅਸਲੀ-ਨਕਲੀ ਅੰਬੇਦਕਰੀ ਤੇ ਹੋਰ ਕਈ ਲਿਬਰਲ ਅਖਵਾਉਣ ਦਾ ਦਾਅਵਾ ਕਰਨ ਵਾਲੇ ਸੋਚ ਵੀ ਨਹੀਂ ਸਕਦੇ ਕਿ ਦਰਬਾਰ ਸਾਹਿਬ ਸਮੇਤ ਬਹੁਤੇ ਗੁਰੂ ਘਰਾਂ ‘ਚ ਬਹੁਗਿਣਤੀ ਰਾਗੀ ਸਿੰਘ ਵੀ ਸ਼ਾਇਦ ਅਖੌਤੀ ਨੀਵੀਆਂ ਜਾਤਾਂ ‘ਚੋਂ ਹੋਣ। ਕੋਈ ਇਸ ਗੱਲ ਦੀ ਪਰਵਾਹ ਨਹੀਂ ਕਰਦਾ, ਸਿਰਫ ਉਨ੍ਹਾਂ ਦੇ ਗੁਣਾਂ ਦੀ ਕਦਰ ਹੁੰਦੀ ਹੈ।

ਚਮਕੀਲੇ ਦੇ ਮਾਮਲੇ ਵਿੱਚ ਜਾਤ ਵਾਲਾ ਝੂਠ ਫੈਲਾਉਣ ਦਾ ਪੈਟਰਨ ਬਿਲਕੁਲ ਉਵੇਂ ਹੈ, ਜਿਵੇਂ ਭਾਈ ਨਿਰਮਲ ਸਿੰਘ ਦੇ ਸਸਕਾਰ ਵੇਲੇ ਕੀਤਾ ਗਿਆ ਸੀ। ਕਰੋਨਾ ਦੇ ਸ਼ੁਰੂਆਤੀ ਦਿਨਾਂ ਵਿੱਚ ਮਰਨ ਵਾਲਿਆਂ ਦੇ ਸਸਕਾਰਾਂ ਨੂੰ ਸਾਰੇ ਮੁਲਕ ਵਿੱਚ ਰੋਕਿਆ ਗਿਆ ਤੇ ਸਭ ਜਗ੍ਹਾ ਲੋਕਾਂ ਵਿੱਚ ਗਲਤ ਬਣੀ ਦਹਿਸ਼ਤ ਹੋਈ ਸੀ ਪਰ ਭਾਈ ਨਿਰਮਲ ਸਿੰਘ ਦੇ ਮਾਮਲੇ ਵਿੱਚ ਨੀਮ-ਕਾਮਰੇਡਾਂ ਅਤੇ ਫਰਜ਼ੀ ਅੰਬੇਦਕਰੀਆਂ ਨੇ ਇਹ ਝੂਠ ਫੈਲਾਇਆ ਕਿ ਉਹਨਾਂ ਦੇ ਸਸਕਾਰ ਦਾ ਵਿਰੋਧ ਇੱਕ ਇਲਾਕੇ ਦੇ ਲੋਕਾਂ ਨੇ ਜਾਤ ਕਰਕੇ ਕੀਤਾ। ਹਾਲੇ ਵੀ ਕਈ ਲੋਕ ਇਹ ਝੂਠ ਵਾਰ-ਵਾਰ ਤੇ ਬੜੀ ਬੇਸ਼ਰਮੀ ਨਾਲ ਦੁਹਰਾਉਂਦੇ ਨੇ।

ਟਵਿੱਟਰ ‘ਤੇ ਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਝੂਠੇ ਬਿਰਤਾਂਤ ਨੂੰ ਨੰਗਾ ਕਰਨਾ ਚਾਹੀਦਾ ਹੈ।
#Unpopular_Opinions
#Unpopular_Ideas
#Unpopular_Facts


ਅਸਲੀ ਮਸਲਾ ਚਮਕੀਲਾ ਨਹੀਂ, ਮਸਲਾ ਚਮਕੀਲੇ ਨੂੰ ਵਰਤ ਕੇ ਜੱਟ ਬਨਾਮ ਚਮਾਰ ਵਿਵਾਦ ਡੂੰਘਾ ਕਰਨਾ ਹੈ। ਕੁਝ ਅਖੌਤੀ ਅੰਬੇਦਕਰਵਾਦੀ, ਨੀਮ – ਕਾਮਰੇਡ ਤੇ ਲਿਬਰਲ ਇਹ ਬਿਰਤਾਂਤ ਸਿਰਜ ਰਹੇ ਹਨ। ਗਲਤ ਤੱਥ ਵੀ ਬਿਆਨ ਕਰਦੇ ਹਨ, ਜਿਵੇਂ ਕਿ ਕ੍ਰਾਂਤੀ ਕੁਮਾਰ ਅਮਰਜੋਤ ਨੂੰ ਜੱਟ ਦੱਸ ਰਿਹਾ।

ਕਿਸੇ ਨੂੰ ਚਮਕੀਲਾ ਚੰਗਾ ਲੱਗ ਸਕਦਾ ਹੈ ਤੇ ਕਿਸੇ ਨੂੰ ਮਾੜਾ। ਚਮਕੀਲਾ ਜੋ ਗਾ ਰਿਹਾ ਸੀ ਉਸ ਨੂੰ ਬਹੁਤ ਮਾੜਾ ਸਮਝਦਿਆਂ ਵੀ ਉਸ ਦੇ ਕਤਲ ਦੀ ਆਲੋਚਨਾ ਹੋ ਸਕਦੀ ਹੈ। ਮੁੱਦਾ ਉਸ ਦੇ ਕਤਲ ਦੇ ਠੀਕ ਜਾਂ ਗਲਤ ਹੋਣ ਦਾ ਨਹੀਂ ਮੁੱਦਾ, ਇੱਥੇ ਨਜਾਇਜ਼ ਤੌਰ ‘ਤੇ ਉਸ ਦੇ ਕਤਲ ਨੂੰ ਜਾਤ ਨਾਲ ਜੋੜਨ ਦਾ ਹੈ।

ਲੋੜ ਚਮਕੀਲੇ ਪਿੱਛੇ ਬਹਿਸਣ ਨਾਲੋਂ ਇਹ ਹਮਲਾ ਸਮਝਣ ਦੀ ਹੈ। ਕੁਝ ਸਵਾਲ ਉਨ੍ਹਾਂ ਲੋਕਾਂ ਨੂੰ ਕਰਨੇ ਬਣਦੇ ਹਨ, ਜੋ ਇਸ ਮਸਲੇ ਨੂੰ ਜਾਤੀਵਾਦੀ ਰੰਗਤ ਦੇ ਰਹੇ ਹਨ :
1. ਜੇ ਚਮਕੀਲੇ ਦਾ ਸਾਲ ਵਿੱਚ ਬਿਨਾ ਨਾਗਾ ਹਰ ਰੋਜ਼ ਅਖਾੜਾ ਲੱਗਦਾ ਸੀ, ਤਾਂ ਉਹ ਕੌਣ ਲਵਾ ਰਹੇ ਸਨ? ਸ਼ਹਿਰਾਂ ਦੇ ਹਿੰਦੂ ਵਪਾਰੀ, ਪੰਜਾਬ ਦੇ ਪਿੰਡਾਂ ਵਿਚਲੇ ਚਮਾਰ ਭਾਈਚਾਰੇ ਦੇ ਲੋਕ ਜਾਂ ਜੱਟ? ਫਿਰ ਚਮਕੀਲੇ ਨੂੰ ਆਰਥਿਕ ਮਦਦ ਦੇਣ ਵਾਲੇ ਕੌਣ ਹੋਏ?

2. ਉਧਰ ਵੱਖ ਵੱਖ ਸਮਿਆਂ ਤੇ ਸਿੱਧੂ ਮੂਸੇ ਵਾਲਾ ਤੇ ਗੁਰਦਾਸ ਮਾਨ ਤੇ ਫਿਰ ਬੱਬੂ ਮਾਨ ਦਾ ਵਿਰੋਧ ਹੋਇਆ। ਇਹ ਤਿੰਨੋਂ ਜੱਟ ਨੇ ਕਿ ਚਮਾਰ? ਇਨ੍ਹਾਂ ਦੇ ਵਿਰੋਧ ਠੀਕ ਜਾਂ ਗਲਤ ਹੋਣੇ ਵੱਖਰੀ ਗੱਲ ਹੈ। ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਵਿੱਚ ਵੀ ਜੱਟ ਜਿਆਦਾ ਅੱਗੇ ਸਨ।

ਚਮਕੀਲੇ ਦੇ ਦੌਰ ਦੌਰਾਨ ਵੀ ਬਹੁਤੇ ਵੱਡੇ ਪੰਜਾਬੀ ਗਾਇਕ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੀ ਸਨ, ਹਾਲੇ ਵੀ ਹਨ। ਕੀ ਇਨ੍ਹਾਂ ਮਹਿੰਗੇ ਗਾਇਕਾਂ ਨੂੰ ਸਿਰਫ ਚਮਾਰ ਹੀ ਆਪਣੇ ਪ੍ਰੋਗਰਾਮਾਂ ‘ਤੇ ਸੱਦਦੇ ਨੇ ਜਾਂ ਪੈਸੇ ਵਾਲੇ ਜੱਟ ਤੇ ਹੋਰ ਲੋਕ ਵੀ?

ਚਮਕੀਲੇ ਦੇ ਕਤਲ ਤੋਂ ਕੁਝ ਸਮਾਂ ਬਾਅਦ ਹੀ ਉਸ ਨਾਲੋਂ ਵੀ ਨੀਵੀਂ ਜਾਤ ਦਾ ਸਮਝਿਆ ਜਾਂਦਾ ਹੰਸ ਰਾਜ ਹੰਸ ਸਾਰੇ ਪਾਸੇ ਛਾਇਆ ਤੇ ਉਸ ਦੇ ਇੱਕ ਗੀਤ ਨੇ ਸਿੱਖ ਧਿਰਾਂ ਵਿੱਚ ਵੀ ਵਾਹਵਾ ਜੱਸ ਖਟਿਆ। ਹੰਸ ਤੇ ਹੋਰ ਅਖੌਤੀ ਨੀਵੀਆਂ ਜਾਤਾਂ ਵਾਲੇ ਸੈਂਕੜੇ ਵਾਰ ਗੁਰਦੁਆਰਿਆਂ ਜਾਂ ਹੋਰ ਸਿੱਖ ਸਮਾਗਮਾਂ ਵਿੱਚ ਗਾ ਚੁੱਕੇ ਨੇ।
#Unpopular_Opinions
#Unpopular_Ideas
#Unpopular_Facts