ਜੀ ਹਾਂ, ਨਾ ਤਾਂ ਮੈਂ ਕੋਈ ਮਖੌਲ ਕਰ ਰਿਹਾਂ ਹਾਂ ਨਾ ਹੀ ਈਰਖਾ ਵੱਸ ਕਹਿ ਰਿਹਾਂ ਹਾਂ। ਕਾਮਰੇਡ ਮਾਓ ਦੀ ਇੱਹ ਕਹਾਣੀ ਇੱਨਾਂ ਕੱਚ-ਘੜੱਚ ਵਿਗਿਆਨ ਦੇ ਮੁਰੀਦਾ ਦਾ ਮੂੱਹ ਚਿੜਾਉਂਦੀ ਹੈ।
ਚੀਨੀ ਕ੍ਰਾਂਤੀ ਭਾਂਵੇ ਮਾਰਕਸ ਤੇ ਲੈਨਿਨ ਦੇ ਪੂਰਨਿਆ ਤੇ ਹੀ ਸਫੱਲ ਹੋਈ, ਪਰ ਬੁਨਿਆਦੀ ਫਰਕ ਇੱਹ ਸੀ ਮਾਓ ਲਈ ਕ੍ਰਾਂਤੀ ਪੇਂਡੂ ਤੇ ਕਿਸਾਨੀ ਪ੍ਰਧਾਨ ਸੀ, ਜਦੋਂ ਕਿ ਰੂਸੀ ਕ੍ਰਾਂਤੀ ਸੰਨਅਤੀ ਕਾਮਿਆ ਅਤੇ ਸ਼ਹਿਰੀ ਖੇਤਰ ਦਾ ਵੱਧ ਪ੍ਰਭਾਵ ਕਬੂਲਦੀ ਸੀ।
੧੯੪੮ ਦੀ ਕ੍ਰਾਂਤੀ ਤੋਂ ਦਹਾਕਾ ਬਾਅਦ ਵੀ ਜਦੋਂ ਖੇਤ ਕਾਮਿਆ ਦੀ ਜਿੰਦਗੀ ਵਿੱਚ ਕੋਈ ਸੁਧਾਰ ਨਾ ਆਇਆ ਤਾਂ ਕੋਮਨਿਸਟ ਪਾਰਟੀ ਸਿਰ ਜੋੜ ਕੇ ਕਾਰਨ ਲੱਭਣ ਲੱਗ ਪਈ ਅਤੇ ਨਤੀਜੇ ਤੇ ਪਹੁੰਚੀ ਕਿ ਜੋ ਅਨਾਜ਼ ਚਿੜੀਆਂ ਖਾ ਜਾਂਦੀਆਂ ਹਨ ਉੱਹ ਹੀ ਕਿਸਾਨੀ ਦੀ ਦੁਰਦਸ਼ਾ ਦਾ ਕਾਰਨ ਹਨ।
ਇਸ ਨਤੀਜੇ ਤੇ ਪਹੁੱਚਣ ਸਾਰ ਹੀ ਦੇਵਤਿਆ ਵਾਂਗ ਪੂੱਜਣ ਜਾਣ ਵਾਲੇ ਸਾਥੀ ਮਾਓ ਨੇ ਦੇਸ਼ ਦੀਆਂ ਚੀੜੀਆਂ ਵਿਰੁੱਧ ਫਤਵਾ ਜਾਰੀ ਕਰ ਦਿੱਤਾ। ਅਰਬਾਂ ਦੀ ਗਿਣਤੀ ਵਿੱਚ ਚਿੜੀਆਂ ਮਾਰ ਦਿੱਤੀਆਂ ਗਈਆਂ, ਉੱਨਾਂ ਦੇ ਆਂਡੇ ਤੇ ਆਲਣੇ ਨਸ਼ਟ ਕਰ ਦਿੱਤੇ ਗਏ।
ਵਿਗਿਆਨ ਨੂੰ ਪ੍ਰਨਾਏ ਹੋਵੇ ਤੇ ਅਗਾਂਹਵਧੂ ਲੋਕਾਂ ਨੇ ਕੁਦਰਤ ਦੇ ਮੁਢਲੇ ਨਿਯਮ ਨੂੰ ਹੀ ਅਣਦੇਖਾ ਕਰਕੇ ਕੁਦਰਤੀ ਜੀਵਨ ਚੱਕਰ ਤੋੜ ਦਿੱਤਾ ਅਤੇ ਜੋ ਚਿੜਿਆ ਛੋਟੀਆ-ਵੱਡੀਆ ਸੁੰਡੀਆ, ਪਰ-ਪਰਾਗਣ ਅਤੇ ਅਨੇਕਾਂ ਹੋਰ ਕੰਮ ਕਰਦੀਆਂ ਸਨ ਉੱਹ ਸੱਭ ਉੱਨਾਂ ਦੇ ਨਾਲ ਹੀ ਖਤਮ ਹੋ ਗਏ। ਖੇਤੀ ਉਤਪਾਦਨ ਤੇ ਆਮਦਨ ਵੱਧਣ ਦੀ ਥਾਂ ਸੌ ਗੁਣਾਂ ਘਟ ਗਈ। ਚੀਨ ਦੇ ਬਹੁੱਤ ਹਿੱਸਿਆਂ ਵਿੱਚ ਭੁੱਖ ਮਰੀ ਫੈਲ ਗਈ।
ਨਤੀਜ਼ੇ ਵਜੋਂ ਵੀਹ ਕਰੋੜ ਤੱਕ ਲੋਕਾਂ ਦੇ ਮਰਨ ਦਾ ਸਬੱਬ ਬਣਿਆ ਚਿੜੀਮਾਰ ਕਾਮਰੇਡ ਮਾਉ।