Breaking News

‘ਚਮਕੀਲਾ’ ਫਿਲਮ ਦੀ ਖੋਜਕਾਰ ਬੀਬੀ ਜੱਸੀ ਸੰਘਾ ਜੀ ਕਿਸੇ ਸਮੇਂ ਸਮਾਜ ਸੁਧਾਰਕ ਹੁੰਦੇ ਸਨ

‘ਚਮਕੀਲਾ’ ਫਿਲਮ ਦੀ ਖੋਜਕਾਰ ਬੀਬੀ ਜੱਸੀ ਸੰਘਾ ਜੀ ਕਿਸੇ ਸਮੇਂ ਸਮਾਜ ਸੁਧਾਰਕ ਹੁੰਦੇ ਸਨ। ਇਹਨਾਂ ਨੂੰ ਸੱਭਿਆਚਾਰ ਖਰਾਬ ਕਰਨ ਵਾਲਿਆਂ ਅਤੇ ਗੰਦੇ ਗੀਤ ਗਾਓਣ ਵਾਲਿਆਂ ਤੇ ਬਹੁਤ ਗੁੱਸਾ ਆਂਓਦਾ ਹੁੰਦਾ ਸੀ। ਬੀਬੀ ਜੀ ਦੀ ਇੱਕ ਸਮਾਜ ਸੇਵੀ ਸੰਸਥਾ ਵੀ ਸੀ। ਜਿੱਥੇ ਵੱਡੇ ਪੱਧਰ ਤੇ ਪੈਸਿਆਂ ਦਾ ਰੌਲ਼ਾ ਪੈਣ ਮਗਰੋਂ ਓ ਸੰਸਥਾ ਬੀਬੀ ਜੀ ਨੂੰ ਬੰਦ ਕਰਨੀ ਪਈ। ਬੀਬੀ ਜੀ ਪੰਜਾਬ ਦੀ ਮਦਰ ਟਰੇਸਾ ਤੇ ਬਣਨੋਂ ਰਹਿ ਗਏ ਪਰ ਸਮਾਜ ਸੇਵੀ ਸੰਸਥਾ ਬਣਾਓਣ ਨਾਲ ਮੋਟਾ ਪੈਸਾ ਇਕੱਠਾ ਕਰ ਗਏ।
ਫਿਰ ਹੌਲ਼ੀ ਹੌਲ਼ੀ ਬੀਬੀ ਜੀ ਨੂੰ ਲੱਚਰਤਾ ਚੰਗੀ ਲੱਗਣ ਲੱਗ ਪਈ। ਕਿਉਂਕਿ ਸਮਾਜ ਸੁਧਾਰਕ ਹੋਣ ਨਾਲੋਂ ਇਸ ਪਾਸੇ ਪੈਸੇ ਜਿਆਦਾ ਬਣਦੇ ਸਨ। ਸਮਾਜ ਸੁਧਾਰਨ ਵਾਲੇ ਕੰਮ ‘ਚ ਲੋਕ ਹਿਸਾਬ ਮੰਗ ਸਕਦੇ ਸਨ। ਪਰ ਏਧਰ ਕੋਈ ਪੁੱਛਣ ਵਾਲਾ ਨਹੀ। ਸੋ ਬੀਬੀ ਜੱਸੀ ਸੰਘਾ ਜੀ ਪੰਜਾਬ ਦੀਆਂ ਧੀਆਂ ਦਾ ਫਿਕਰ ਛੱਡ ਲੱਚਰਤਾ ਦੇ ਵਹਿਣ ‘ਚ ਵਹਿ ਪਾਸਾ ਬਦਲ ਗਏ ਅਤੇ ਪੰਜਾਬ ਦੀਆਂ ਧੀਆਂ ਦੀ ਇੱਕੋ ਇੱਕ ਮਸੀਹਾ ਦਾ ਪਤਨ ਹੋ ਗਿਆ। ਅੱਜਕਲ੍ਹ ਬੀਬਾ ਜੀ ਸੂਰਜੀਤ ਪਾਤਰ ਨਾਲ ਰਲ਼ ਬੌਲੀਵੁੱਡ ਨੂੰ ਦੱਸਦੇ ਹਨ ਕਿ ਰੰਨ੍ਹ ਕੁੱਟ ਕੇ ਕਿਵੇਂ ਸਿੱਧੀ ਕੀਤੀ ਜਾ ਸਕਦੀ ਹੈ ਅਤੇ ਭੈਣ ਦੀ ਨਣਾਨ ਦਾ ਕੰਢਾ ਕਿਵੇਂ ਕੱਢਿਆ ਜਾ ਸਕਦਾ ਹੈ।
#ਮਰੱਬਾਟੀਵੀ

ਸਮਾਂ ਬਦਲ ਜਾਣ ਨਾਲ ਨਜ਼ਰੀਆ ਵੀ ਬਦਲ ਜਾਂਦਾ ਹੈ, ਨਾਰੀਵਾਦ ਦੀ ਵਿਆਖਿਆ ਵੀ ਬਦਲ ਜਾਂਦੀ ਹੈ, ਲੱਚਰਪੁਣਾ ਵੀ ਇੰਨਕਲਾਬ ਅਤੇ ਵਿਦਰੋਹ ਦਾ ਸਿੰਬਲ ਲੱਗਣ ਲੱਗ ਪੈਂਦਾ ਹੈ, ਚਮਕੀਲੇ ਨੇ ਪੇਂਡੂ ਪੰਜਾਬ ਦੇ ਜੱਟ ਦੇ ਮਾੜੇ ਐਬਾਂ ਨੂੰ ਸੈਲੀਬ੍ਰੇਟ ਕਰਦੇ ਹੋਏ ਗਾਇਆ, ਤੀਵੀਂ ਕੁੱਟਣ ਨੂੰ ਵੀ ਸੈਲੀਬ੍ਰੇਟ ਕੀਤਾ , ਦਾਰੂ ਨੂੰ ਕਬਰਾਂ ਤੱਕ ਜਾਣ ਵਾਲੀ ਚੀਜ ਮੰਨਿਆ, ਕਿਸੇ ਵੀ ਥਾਂ ਉਸਨੇ ਕਦੀ ਇਹ ਨਹੀਂ ਗਾਇਆ ਕੇ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਤ ਦਾ ਮਸਲਾ ਹੈ, ਉਸਦੇ ਅਖਾੜੇ ਜੱਟ ਹੀ ਲਗਵਾਉਂਦੇ ਸਨ ਅਤੇ ਉਹ ਗਾਉਂਦਾ ਵੀ ਜੱਟਾ ਨੂੰ ਸੈਲੀਬ੍ਰੇਟ ਕਰਦਾ ਰਿਹਾ , ਅਖੀਰ ਉਸਦੇ ਗੀਤਾਂ ਵਿਚ ਲੱਚਰਪੁਣੇ ਨੂੰ ਲੈਕੇ ਉਸਦਾ ਕਤਲ ਹੋ ਜਾਂਦਾ ਹੈ ਅਤੇ ਫਿਰ ਪੰਜਾਬ ਵਿਚ ਇੱਕ ਧਿਰ ਉਸਨੂੰ ਜਾਤ ਦੀ ਪਛਾਣ ਦਾ ਨਾਇਕ ਮੰਨਦੇ ਹੋਏ ਉਸਦੇ ਕਤਲ ਨੂੰ ਜਾਤ ਦਾ ਮਸਲਾ ਬਣਾ ਦੇਂਦਾ ਹੈ, ਪਰ ਚਮਕੀਲੇ ਦੇ ਕਿਸੇ ਗੀਤ ਵਿਚ ਵੀ ਉਸ ਜਾਤ ਜਾਂ ਵਰਗ ਲਈ ਕੋਈ ਗੀਤ ਨਹੀਂ ਗਾ ਹੋਇਆ , ਬੀਬੀ ਜੱਸੀ ਸੰਘਾ ਇੱਕ ਵੇਲੇ ਆਪਣੇ ਨਾਲ ਦੇ ਬਾਕੀ ਸਾਥੀਆਂ ਵਾਂਗ ਗੀਤਾਂ ਦੀ ਲੱਚਰਤਾ ਖਿਲਾਫ ਵਿਰੋਧ ਕਰਦੀ ਰਹੀ ਹੈ, ਜਨਾਨਾਵਾਦ ਦੀ ਝੰਡਾ ਬਰਦਾਰ ਰਹੀ ਹੈ ਫੇਰ ਇੱਕ ਦਮ ਚਮਕੀਲੇ ਨੂੰ ਜਾਤੀ ਨਜ਼ਰੀਏ ਤੋਂ ਸੈਲੀਬ੍ਰੇਟ ਕਰਨ ਲੱਗ ਪੈਂਦੀ ਹੈ ,ਹੋ ਸਕਦਾ ਹੈ ਕੇ ਇਸਦਾ ਕਾਰਨ ਇਹ ਵੀ ਹੋਵੇ ਕੇ ਚਮਕੀਲਾ ਸੰਧੂ ਸਾਬ ਦੇ ਟੀਚੇ ਨੂੰ ਪੂਰਾ ਕਰਦਾ ਹੋਵੇ , ਚਮਕੀਲਾ ਪੰਜਾਬ ਨੂੰ ਜਾਤ ਦੇ ਵਿਤਕਰੇ ਤੋਂ ਦੇਖਦਾ ਹੀ ਨਾ ਹੋਵੇ ਅਤੇ ਸਾਰੀਆਂ ਸਮਾਜਕ ਬੰਦਿਸ਼ਾਂ ਨੂੰ ਤੋੜਦਾ ਹੋਇਆ ਉਹ ਪੰਜਾਬੀ ਛਿੰਦੂ ਸਮਾਜ ਦੀਆਂ ਦੱਬੀਆਂ ਖਵਾਹਿਸ਼ਾਂ ਨੂੰ ਉਡਾਣ ਦੇਂਦਾ ਹੋਵੇ ! – Gangveer Singh Rathour