Breaking News

ਸ਼੍ਰੋਮਣੀ ਕਮੇਟੀ ਦੀ ਨਲਾਇਕੀ ਬਨਾਮ ਭਾਜਪਾ ਵਲੋਂ ਇਹ ਜਤਾਉਣਾ ਕਿ ਬੜਾ ਵੱਡਾ ਅਹਿਸਾਨ ਕਰਤਾ

ਭਾਜਪਾ ਸ਼੍ਰੋਮਣੀ ਕਮੇਟੀ ਨੂੰ ਸੇਵਾ/ਦਾਨ ਦਾ ਬਾਹਰੋਂ ਪੈਸਾ ਮੰਗਵਾਉਣ ਲਈ FCRA ਦੀ ਪਰਮਿਸ਼ਨ ਦੇਣ ਨੂੰ ਇੱਕ ਵੱਡੀ ਮਿਹਰਬਾਨੀ ਵਜੋਂ ਪੇਸ਼ ਕਰਦੀ ਹੈ।

ਭਾਰਤ ਨੇ ਵਿਦੇਸ਼ਾਂ ਤੋਂ ਦਾਨ ਪ੍ਰਾਪਤ ਕਰਨ ਲਈ ਭਾਰਤ ਵਿੱਚ ਘੱਟੋ-ਘੱਟ 19 ਹਜ਼ਾਰ ਐਸੋਸੀਏਸ਼ਨਾਂ ਨੂੰ FCRA ਦਿੱਤਾ ਹੈ।

ਜਦੋਂ SGPC ਨੇ ਅਪਲਾਈ ਕੀਤਾ ਤਾਂ ਉਨ੍ਹਾਂ ਨੂੰ ਵੀ ਮਿਲ ਗਿਆ। ਅਸਲ ਵਿਚ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੀ ਨਾਲਾਇਕੀ ਸੀ ਕਿ ਉਨ੍ਹਾਂ ਇਸ ਲਈ ਪਹਿਲਾਂ ਅਪਲਾਈ ਨਹੀਂ ਸੀ ਕੀਤਾ। ਪਰ ਭਾਜਪਾ ਇਵੇਂ ਜਤਾ ਰਹੀ ਹੈ ਜਿਵੇਂ ਇਹ FCRA ਕਿਤੇ ਬਹੁਤ ਦੁਰਲੱਭ ਕਿਸਮ ਦੀ ਖਾਸ ਮਿਹਰਬਾਨੀ ਅਤੇ ਪਹਾੜ ਜਿੱਡਾ ਅਹਿਸਾਨ ਹੋਵੇ।

ਐਮਰਜੈਂਸੀ ਖਿਲਾਫ ਮੋਰਚੇ ਦਾ ਸਭ ਤੋਂ ਵੱਧ ਫਾਇਦਾ ਆਰਐਸਐਸ-ਜਨ ਸੰਘ ਨੂੰ ਹੋਇਆ ਤੇ ਨੁਕਸਾਨ ਸਭ ਤੋਂ ਜ਼ਿਆਦਾ ਸਿੱਖਾਂ ਨੂੰ।

ਐਮਰਜੈਂਸੀ ਤੋਂ ਪਹਿਲਾਂ ਤੱਕ ਬਾਕੀ ਪਾਰਟੀਆਂ ਸੰਘੀਆਂ ਤੋਂ ਦੂਰੀ ਰੱਖਦੀਆਂ ਸਨ ਪਰ ਉਸ ਮੋਰਚੇ ਨੇ ਇਹਨਾਂ ਬਾਰੇ ਉਹ ਅਛੂਤਪੁਣਾ ਤੋੜ ਦਿੱਤਾ। ਅਸਲ ਵਿੱਚ ਗਾਂਧੀ ਦਾ ਕਤਲ ਆਰਐਸਐਸ ਵਾਲਿਆਂ ਦੇ ਮੱਥੇ ‘ਤੇ ਵੱਡਾ ਦਾਗ ਸੀ

ਕਈ ਟਿੱਪਣੀਕਾਰ ਇਹ ਮੰਨਦੇ ਨੇ ਕਿ ਉਸ ਮੋਰਚੇ ਨੇ ਇੰਦਰਾ ਗਾਂਧੀ ਅਤੇ ਸਿੱਖਾਂ ਵਿਚਾਲੇ ਕੁੜੱਤਣ ਨੂੰ ਤਿੱਖਿਆਂ ਕੀਤਾ ਅਤੇ 1980 ਅਤੇ 1990 ਦੇ ਦਹਾਕੇ ਵਿੱਚ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਦੀ ਲੜੀ ਸ਼ੁਰੂ ਕੀਤੀ।

ਜਿੰਨਾ ਕੁਝ ਭਾਜਪਾ ਨੂੰ ਸਿੱਖਾਂ ਦੀ ਉਸ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਪ੍ਰਾਪਤ ਹੋਇਆ, ਉਸਦੇ ਮੁਕਾਬਲੇ ਉਸਦਾ ਪੰਜਾਬ ਅਤੇ ਸਿੱਖਾਂ ਪ੍ਰਤੀ ਰਵਈਆ ਬਹੁਤ ਜਿਆਦਾ ਚੰਗਾ ਹੋਣਾ ਚਾਹੀਦਾ ਸੀ ਪਰ ਹੁਣ ਤੱਕ ਦੇ ਵਤੀਰੇ ਵਿੱਚੋਂ ਸਾਜ਼ਿਸ਼ ਜਿਆਦਾ ਨਜ਼ਰ ਆਉਂਦੀ ਰਹੀ ਹੈ।

ਭਾਜਪਾ ਕਹਿ ਰਹੀ ਹੈ ਕਿ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ।

ਅਸਲ ਵਿੱਚ ਇਹ ਪਹਿਲ ਪਾਕਿਸਤਾਨ ਦੀ ਸੀ। ਹਾਲਾਂਕਿ ਕੇਂਦਰ ਸਰਕਾਰ ਦਾ ਇਸ ਨੂੰ ਖੋਲਣਾ ਕੂਟਨੀਤਕ ਅਤੇ ਰਾਜਸੀ ਮਜਬੂਰੀ ਸੀ ਪਰ ਫਿਰ ਵੀ ਇਹ ਸਵਾਗਤਯੋਗ ਕਦਮ ਸੀ।

ਪਰ ਨਾਲ ਜੁੜਦਾ ਸੱਚ ਇਹ ਹੈ ਕਿ ਭਾਜਪਾ ਦੇਕੰਟਰੋਲ ਵਾਲੇ ਗੋਦੀ ਮੀਡੀਆ ਨੇ ਅਸਲ ਵਿੱਚ ਲਾਂਘੇ ਖਿਲਾਫ ਬਹੁਤ ਜ਼ਹਿਰ ਘੋਲੀ ਸੀ ਤੇ ਇਹ ਸਰਕਾਰੀ ਮਰਜ਼ੀ ਤੋਂ ਬਗੈਰ ਸੰਭਵ ਨਹੀਂ ਸੀ। ਭਾਜਪਾਈ ਅਤੇ ਗੋਦੀ ਮੀਡੀਆ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮੇਂ ਜਨਰਲ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਦੀ ਜੱਫੀ ਦਾ ਮਜ਼ਾਕ ਉਡਾ ਰਿਹਾ ਸੀ ਅਤੇ ਉਸ ਨੂੰ ਦੇਸ਼ ਵਿਰੋਧੀ ਦੱਸ ਰਿਹਾ ਸੀ।

ਭਾਜਪਾ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕਾਰਕੁਨਾਂ ਨੂੰ ਰਿਹਾਅ ਨਹੀਂ ਕਰ ਰਹੀ। ਇਸ ਲਈ ਭਾਜਪਾ ਦੇ ਨਿਯੰਤਰਿਤ ਮੀਡੀਆ ਬਿਰਤਾਂਤ ਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ ਜਿਵੇਂ ਕਿ ਭਾਜਪਾ ਸਿੱਖ ਕੌਮ ਦੀ ਮਿੱਤਰ ਹੈ ਪਰ ਅਸਲ ਵਿੱਚ ਇਹ ਇਸਦੇ ਉਲਟ ਹੈ, ਜਿਵੇਂ ਕਿ ਇਸਦੇ ਇਤਿਹਾਸ ਅਤੇ ਕੰਮਾਂ ਤੋਂ ਦੇਖਿਆ ਜਾ ਸਕਦਾ ਹੈ।
#Unpopular_Opinions
#Unpopular_Ideas
#Unpopular_Facts